ਵਾਟਰਸ਼ੈੱਡ (ਜਲ-ਵਿਭਾਜਕ): ਪੂਰਾ ਹੁੰਦਾ ਵਿਕਸਿਤ ਭਾਰਤ ਦਾ ਸੁਪਨਾ ਪਾਣੀ ਅਤੇ ਮਿੱਟੀ ਸੰਭਾਲ ਤੋਂ ਲੈ ਕੇ ਖੇਤੀ ਅਤੇ ਕਿਸਾਨਾਂ ਦੀ ਖੁਸ਼ਹਾਲੀ ਵੱਲ

ਪੇਸ਼ਕਸ਼ ( ਜਸਟਿਸ ਨਿਊਜ਼)

ਲੇਖਕ – ਸ਼ਿਵਰਾਜ ਸਿੰਘ ਚੌਹਾਨ, ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਅਤੇ ਪੇਂਡੂ ਵਿਕਾਸ ਮੰਤਰੀ
ਪਾਣੀ ਜੀਵਨ ਹੈ ਅਤੇ ਮਿੱਟੀ ਸਾਡਾ ਵਜੂਦ, ਸਾਡੀ ਬੁਨਿਆਦ ਹੈ। ਪਾਣੀ ਅਤੇ ਮਿੱਟੀ ਤੋਂ ਬਿਨਾਂ ਜੀਵਨ ਦੀ ਕਲਪਨਾ ਵੀ ਨਹੀਂ ਕੀਤੀ ਜਾ
ਸਕਦੀ। ਅੱਜ ਜਦੋਂ ਵਾਤਾਵਰਣ ਸੰਕਟ ਡੂੰਘਾ ਹੁੰਦਾ ਜਾ ਰਿਹਾ ਹੈ, ਖੂਹ ਸੁੱਕ ਰਹੇ ਹਨ, ਨਦੀਆਂ ਦੀਆਂ ਧਾਰਾਵਾਂ ਕਮਜ਼ੋਰ ਹੋ ਰਹੀਆਂ ਹਨ
ਅਤੇ ਜ਼ਮੀਨ ਹੇਠਲਾ ਪਾਣੀ ਪਤਾਲ ਵਿੱਚ ਸਮਾ ਰਿਹਾ ਹੈ, ਤਾਂ ਸਾਡੀ ਜਿੰਮੇਵਾਰੀ ਬਣਦੀ ਹੈ ਕਿ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਲਈ ਵੀ
ਪਾਣੀ ਅਤੇ ਮਿੱਟੀ ਦੀ ਸੰਭਾਲ ਕਰੀਏ। ਜਦੋਂ ਸਾਡੇ ਖੇਤ ਹਰੇ-ਭਰੇ ਹੋਣਗੇ ਅਤੇ ਕਿਸਾਨ ਖੁਸ਼ਹਾਲ ਹੋਣਗੇ, ਤਾਂ ਹੀ ਪ੍ਰਧਾਨ ਮੰਤਰੀ ਸ਼੍ਰੀ
ਨਰੇਂਦਰ ਮੋਦੀ ਜੀ ਦਾ ਵਿਕਸਿਤ ਭਾਰਤ-2047 ਦਾ ਸੰਕਲਪ ਪੂਰਾ ਹੋਵੇਗਾ, ਕਿਉਂਕਿ ਇਸ ਸੰਕਲਪ ਦਾ ਰਸਤਾ ਸਾਡੇ ਪਿੰਡਾਂ ਦੀਆਂ
ਡੰਡੀਆਂ, ਉਪਜਾਊ ਮਿੱਟੀ ਅਤੇ ਲਹਿਰਾਉਂਦੀਆਂ ਫਸਲਾਂ ਵਿੱਚੋਂ ਲੰਘਦਾ ਹੈ।
ਅੱਜ ਦੇ ਵਿਗੜਦੇ ਵਾਤਾਵਰਣ ਨਾਲ ਧਰਤੀ ਹੇਠਲੇ ਪਾਣੀ ਦਾ ਪੱਧਰ ਕਈ ਥਾਵਾਂ 'ਤੇ ਹਜ਼ਾਰ-ਡੇਢ ਹਜ਼ਾਰ ਫੁੱਟ ਹੇਠਾਂ ਚਲਾ ਗਿਆ ਹੈ।

ਜੇਕਰ ਸਾਡੀ ਉਪਜਾਊ ਮਿੱਟੀ ਇਸੇ ਤਰ੍ਹਾਂ ਵਹਿੰਦੀ ਰਹੀ ਅਤੇ ਧਰਤੀ ਬੰਜਰ ਹੁੰਦੀ ਰਹੀ, ਤਾਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦਾ
ਭਵਿੱਖ ਕੀ ਹੋਵੇਗਾ? ਇਸ ਦੂਰਅੰਦੇਸ਼ੀ ਸੋਚ ਅਤੇ ਭਵਿੱਖ ਦੀ ਚਿੰਤਾ ਨਾਲ, ਸਾਡੀ ਸਰਕਾਰ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ
ਅਗਵਾਈ ਹੇਠ ਇੱਕ ਚੁਣੌਤੀ ਸਵੀਕਾਰ ਕੀਤੀ ਹੈ। ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਹਮੇਸ਼ਾ ਇੱਕ ਦ੍ਰਿਸ਼ਟੀਕੋਣ ਨਾਲ ਕੰਮ ਕੀਤਾ ਹੈ। ਉਹ
ਸਿਰਫ਼ ਅੱਜ ਬਾਰੇ ਹੀ ਨਹੀਂ ਸਗੋਂ ਅਗਲੇ 50-100 ਸਾਲਾਂ ਬਾਰੇ ਵੀ ਸੋਚਦੇ ਹਨ। ਉਨ੍ਹਾਂ ਦੀ ਅਗਵਾਈ ਹੇਠ, ਭਾਰਤ ਸਰਕਾਰ ਦਾ ਭੂਮੀ
ਸਰੋਤ ਵਿਭਾਗ ਦੇਸ਼ ਭਰ ਵਿੱਚ 'ਪ੍ਰਧਾਨ ਮੰਤਰੀ ਕ੍ਰਿਸ਼ੀ ਸਿੰਚਾਈ ਯੋਜਨਾ' ਅਧੀਨ 'ਵਾਟਰਸ਼ੈੱਡ ਵਿਕਾਸ ਘਟਕ (ਡਬਲਿਊਡੀਸੀ-
ਪੀਐੱਮਕੇਐੱਸਵਾਈ)' ਲਾਗੂ ਕਰ ਰਿਹਾ ਹੈ। ਪਰ ਸਰਕਾਰ ਇਕੱਲੀ ਇਹ ਕੰਮ ਨਹੀਂ ਕਰ ਸਕਦੀ। ਸਮਾਜ ਨੂੰ ਵੀ ਇਸ ਮਹਾਨ ਮਿਸ਼ਨ
ਵਿੱਚ ਸਰਕਾਰ ਦੇ ਨਾਲ ਖੜ੍ਹਾ ਹੋਣਾ ਪਵੇਗਾ। ਇਹ ਧਰਤੀ ਨੂੰ ਬਚਾਉਣ ਦੀ ਮੁਹਿੰਮ ਹੈ। ਜੇਕਰ ਪਾਣੀ, ਮਿੱਟੀ ਅਤੇ ਧਰਤੀ ਬਚੇਗੀ ਤਾਂ ਹੀ
ਭਵਿੱਖ ਬਚੇਗਾ। ਇਹ ਯੋਜਨਾ ਖਾਸ ਤੌਰ 'ਤੇ ਉਨ੍ਹਾਂ ਖੇਤਰਾਂ ਵਿੱਚ ਲਾਗੂ ਕੀਤੀ ਜਾ ਰਹੀ ਹੈ ਜੋ ਸੋਕੇ ਅਤੇ ਮੀਂਹ 'ਤੇ ਨਿਰਭਰ ਹਨ ਅਤੇ
ਇਨ੍ਹਾਂ ਖੇਤਰਾਂ ਵਿੱਚ ਰਹਿਣ ਵਾਲੇ ਸਾਡੇ ਕਿਸਾਨ ਭਰਾਵਾਂ ਅਤੇ ਭੈਣਾਂ ਦੇ ਜੀਵਨ ਵਿੱਚ ਖੁਸ਼ਹਾਲੀ ਲਿਆਉਣ ਲਈ ਇੱਕ ਮਹਾਨ ਮੁਹਿੰਮ ਹੈ,
ਜਿੱਥੇ ਕਦੇ ਉਨ੍ਹਾਂ ਨੂੰ ਪਾਣੀ ਦੀ ਇੱਕ-ਇੱਕ ਬੂੰਦ ਲਈ ਸੰਘਰਸ਼ ਕਰਨਾ ਪੈਂਦਾ ਸੀ।
ਕਈ ਲੋਕ ਮੈਨੂੰ ਪੁੱਛਦੇ ਹਨ ਕਿ ਇਹ ਵਾਟਰਸ਼ੈੱਡ ਯੋਜਨਾ ਅਸਲ ਵਿੱਚ ਹੈ ਕੀ? ਮੈਂ ਉਨ੍ਹਾਂ ਨੂੰ ਸੌਖੀ ਭਾਸ਼ਾ ਵਿੱਚ ਦੱਸਦਾ ਹਾਂ ਕਿ ਇਹ ਸਿਰਫ਼
ਇੱਕ ਸਰਕਾਰੀ ਯੋਜਨਾ ਨਹੀਂ ਹੈ, ਸਗੋਂ ਲੋਕਾਂ ਦੀ ਆਪਣੀ ਅਤੇ ਲੁੱਕਣ ਲਈ ਚਲਾਈ ਜਾ ਰਹੀ ਇੱਕ ਕ੍ਰਾਂਤੀ ਹੈ। ਇਸ ਯੋਜਨਾ ਦਾ ਮੂਲ
ਮੰਤਰ ਹੈ- “ਖੇਤ ਦਾ ਪਾਣੀ ਖੇਤ ਵਿੱਚ ਅਤੇ ਪਿੰਡ ਦਾ ਪਾਣੀ ਪਿੰਡ ਵਿੱਚ”। ਇਸ ਦੇ ਤਹਿਤ, ਅਸੀਂ ਸਾਰੇ ਰਲ – ਮਿਲ ਕੇ ਖੇਤਾਂ ਦੀਆਂ ਹੱਦਾਂ
ਨੂੰ ਮਜ਼ਬੂਤ ​​ਕਰਦੇ ਹਾਂ, ਖੇਤ ਵਿੱਚ ਹੀ ਛੋਟੇ ਤਲਾਅ ਬਣਾਉਂਦੇ ਹਾਂ, ਅਤੇ ਛੋਟੇ-ਛੋਟੇ ਨਾਲਿਆਂ 'ਤੇ ਚੈੱਕ ਡੈਮ ਵਰਗੇ ਪਾਣੀ ਦੇ ਢਾਂਚੇ
ਬਣਾਉਂਦੇ ਹਾਂ। ਇਸ ਕਾਰਨ ਮੀਂਹ ਦਾ ਪਾਣੀ ਵਹਿ ਕੇ ਬਰਬਾਦ ਨਹੀਂ ਹੁੰਦਾ, ਸਗੋਂ ਹੌਲੀ-ਹੌਲੀ ਧਰਤੀ ਦੀ ਪਿਆਸ ਬੁਝਾਉਂਦਾ ਹੈ, ਜਿਸ
ਕਾਰਨ ਭੂਮੀਗਤ ਪਾਣੀ ਦਾ ਪੱਧਰ ਵਧਦਾ ਹੈ ਅਤੇ ਮਿੱਟੀ ਵਿੱਚ ਲੰਬੇ ਸਮੇਂ ਤੱਕ ਨਮੀ ਬਣੀ ਰਹਿੰਦੀ ਹੈ।

ਇਸ ਯੋਜਨਾ ਦੀ ਸਭ ਤੋਂ ਵੱਡੀ ਤਾਕਤ ਲੋਕ ਭਾਗੀਦਾਰੀ ਹੈ। ਪਿੰਡ ਦੇ ਲੋਕ ਖੁਦ ਬੈਠ ਕੇ ਫੈਸਲਾ ਕਰਦੇ ਹਨ ਕਿ ਤਲਾਅ ਕਿੱਥੇ ਪੁੱਟਣਾ ਹੈ,
ਕਿੱਥੇ ਹੱਦ ਬਣਾਉਣੀ ਹੈ ਅਤੇ ਕਿੱਥੇ ਰੁੱਖ ਲਗਾਉਣੇ ਹਨ। ਬੇਜ਼ਮੀਨੇ ਪਰਿਵਾਰਾਂ ਅਤੇ ਔਰਤਾਂ ਦੇ ਸਵੈ-ਸਹਾਇਤਾ ਸਮੂਹਾਂ ਨੂੰ ਮੁਰਗੀਆਂ
ਅਤੇ ਮਧੂ-ਮੱਖੀ ਪਾਲਣ ਵਰਗੇ ਕੰਮਾਂ ਨਾਲ ਜੋੜ ਕੇ ਉਨ੍ਹਾਂ ਦੀ ਆਮਦਨ ਵਧਾਉਣ ਲਈ ਕੰਮ ਕੀਤਾ ਜਾ ਰਿਹਾ ਹੈ। ਇਹ ਯੋਜਨਾ ਬਹੁਤ ਹਾਂ-
ਪੱਖੀ ਨਤੀਜੇ ਦੇ ਰਹੀ ਹੈ। ਇਸ ਦੇ ਸਭ ਤੋਂ ਵੱਡੇ ਲਾਭਪਾਤਰੀ ਸਾਡੇ ਕਿਸਾਨ ਭਰਾ ਅਤੇ ਭੈਣਾਂ ਹਨ, ਜਿਨ੍ਹਾਂ ਦੀ ਆਮਦਨ 8% ਤੋਂ 70% ਤੱਕ
ਵਧੀ ਹੈ। ਇਹ ਇਸ ਲਈ ਸੰਭਵ ਹੋਇਆ ਹੈ ਕਿਉਂਕਿ 2015 ਤੋਂ, ਸਰਕਾਰ ਨੇ 20,000 ਕਰੋੜ ਰੁਪਏ ਤੋਂ ਵੱਧ ਖਰਚ ਕੇ ਦੇਸ਼ ਭਰ ਵਿੱਚ
6,382 ਤੋਂ ਵੱਧ ਪ੍ਰੋਜੈਕਟ ਚਲਾਏ ਹਨ ਅਤੇ ਲਗਭਗ 3 ਕਰੋੜ ਹੈਕਟੇਅਰ ਜ਼ਮੀਨ ਨੂੰ ਮੁੜ ਉਪਜਾਊ ਬਣਾਉਣ ਦਾ ਕੰਮ ਕੀਤਾ ਹੈ।
ਮੱਧ ਪ੍ਰਦੇਸ਼ ਦੇ ਝਾਬੂਆ ਵਿੱਚ, ਜਿੱਥੇ ਕਦੇ ਸੋਕਾ ਇੱਕ ਵੱਡੀ ਸਮੱਸਿਆ ਸੀ, ਅੱਜ ਆਦਿਵਾਸੀ ਪਿੰਡਾਂ ਵਿੱਚ ਪਾਣੀ ਭਰਪੂਰ ਹੈ ਅਤੇ ਮਿੱਟੀ ਦੀ
ਉਪਜਾਊ ਸ਼ਕਤੀ ਵੀ ਵਧੀ ਹੈ। ਪ੍ਰੋਜੈਕਟ ਖੇਤਰ ਦੇ 22 ਪਿੰਡਾਂ ਵਿੱਚ ਭੂਮੀਗਤ ਪਾਣੀ ਦਾ ਪੱਧਰ ਇੱਕ ਮੀਟਰ ਵਧਿਆ ਹੈ। ਇਸ ਨਾਲ ਖੇਤੀ
ਵਿੱਚ ਵੀ ਬਦਲਾਅ ਆਇਆ ਹੈ। ਇੱਥੋਂ ਦੇ ਕਿਸਾਨਾਂ ਦਾ ਕਹਿਣਾ ਹੈ ਕਿ ਪਿੰਡ ਵਿੱਚ ਚੈੱਕ ਡੈਮ ਬਣਨ ਤੋਂ ਬਾਅਦ, ਉਹ ਹੁਣ ਮੱਕੀ ਦੇ ਨਾਲ-
ਨਾਲ ਛੋਲਿਆਂ ਦੀ ਫ਼ਸਲ ਬੀਜ ਰਹੇ ਹਨ, ਜਿਸ ਨਾਲ ਉਨ੍ਹਾਂ ਦੀ ਆਮਦਨ ₹ 50,000 ਤੋਂ ₹ 60,000 ਹੋ ਗਈ ਹੈ। ਇਸ ਤੋਂ ਇਲਾਵਾ,
ਝਾਬੂਆ ਦੀ ਪਰਵਲਿਆ ਪੰਚਾਇਤ ਵਿੱਚ, 12 ਖੇਤਾਂ ਵਿੱਚ ਬਣੇ ਖੇਤ ਤਲਾਬਾਂ ਸਦਕਾ ਕਿਸਾਨਾਂ ਦੀ ਆਮਦਨ ₹ 1 ਲੱਖ ਤੋਂ ਵੱਧ ਕੇ ₹ 1.5
ਲੱਖ ਪ੍ਰਤੀ ਹੈਕਟੇਅਰ ਹੋ ਗਈ ਹੈ।
ਇਸ ਯੋਜਨਾ ਦੇ ਤਹਿਤ, ਚੈੱਕ ਡੈਮ, ਰਿਸਾਅ ਤਲਾਅ, ਖੇਤ ਤਲਾਅ ਵਰਗੇ 9 ਲੱਖ ਤੋਂ ਵੱਧ ਵਾਟਰਸ਼ੈੱਡ ਢਾਂਚੇ ਬਣਾਏ ਗਏ ਹਨ। 5.6
ਕਰੋੜ ਤੋਂ ਵੱਧ ਦਿਹਾੜੀਆਂ ਦਿੱਤੀਆਂ ਗਈਆਂ ਹਨ, ਜਿਸ ਨਾਲ ਪੇਂਡੂ ਰੋਜ਼ਗਾਰ ਵਿੱਚ ਵਾਧਾ ਹੋਇਆ ਹੈ। ਵਾਟਰਸ਼ੈੱਡ ਵਿਕਾਸ ਪ੍ਰੋਜੈਕਟਾਂ ਦੇ
ਅਮਲ ਨਾਲ ਪਿੰਡਾਂ ਵਿੱਚ ਇੱਕ ਸ਼ਾਨਦਾਰ ਬਦਲਾਅ ਆਇਆ ਹੈ। ਪ੍ਰੋਜੈਕਟ ਖੇਤਰ ਵਿੱਚ ਜਿੱਥੇ ਪਹਿਲਾਂ ਪਾਣੀ ਦੀ ਕਮੀ ਸੀ, ਹੁਣ ਪਾਣੀ ਦੇ
ਸਰੋਤ 1.5 ਲੱਖ ਹੈਕਟੇਅਰ ਤੋਂ ਵੱਧ ਨਵੇਂ ਖੇਤਰ ਵਿੱਚ ਫੈਲ ਗਏ ਹਨ, ਭਾਵ ਕਿ 16% ਦਾ ਵਾਧਾ ਹੋਇਆ ਹੈ। ਇਸ ਦੇ ਨਾਲ ਹੀ, ਹੁਣ
ਕਿਸਾਨਾਂ ਨੇ ਰਵਾਇਤੀ ਫਸਲਾਂ ਦੇ ਨਾਲ-ਨਾਲ ਫਲਾਂ ਅਤੇ ਹੋਰ ਰੁੱਖਾਂ-ਪੌਦਿਆਂ ਦੀ ਕਾਸ਼ਤ ਕਰਨੀ ਸ਼ੁਰੂ ਕਰ ਦਿੱਤੀ ਹੈ, ਜਿਸ ਨਾਲ
ਬਾਗਬਾਨੀ ਅਤੇ ਰੁੱਖਾਂ ਦੀ ਕਾਸ਼ਤ ਦਾ ਦਾਇਰਾ 12% ਵਧ ਕੇ 1.9 ਲੱਖ ਹੈਕਟੇਅਰ ਹੋ ਗਿਆ ਹੈ।
ਰਾਜਸਥਾਨ ਦੇ ਬਾੜਮੇਰ ਵਰਗੇ ਮਾਰੂਥਲ ਖੇਤਰਾਂ ਵਿੱਚ, ਜਿੱਥੇ ਪਾਣੀ ਦੀ ਕਮੀ ਕਿਸਾਨਾਂ ਨੂੰ ਪ੍ਰਵਾਸ ਕਰਨ ਲਈ ਮਜਬੂਰ ਕਰ ਰਹੀ ਸੀ,
ਅੱਜ ਅਨਾਰ ਦੀ ਕਾਸ਼ਤ ਨਾਲ ਹਰਿਆਲੀ ਵਾਪਸ ਆ ਗਈ ਹੈ। ਇਸ ਯੋਜਨਾ ਦੇ ਤਹਿਤ, 120 ਤੋਂ ਵੱਧ ਕਿਸਾਨਾਂ ਨੂੰ ਅਨਾਰ ਦੇ ਪੌਦੇ ਦਿੱਤੇ
ਗਏ ਸਨ, ਜੋ ਰੇਤਲੀ ਮਿੱਟੀ ਅਤੇ ਸੀਮਤ ਪਾਣੀ ਵਰਗੀਆਂ ਮੁਸ਼ਕਲ ਸਥਿਤੀਆਂ ਵਿੱਚ ਵੀ ਆਸਾਨੀ ਨਾਲ ਉੱਗ ਸਕਦੇ ਹਨ। ਅਨਾਰ ਦੀ
ਕਾਸ਼ਤ ਨੇ ਨਾ ਸਿਰਫ਼ ਆਮਦਨ ਵਿੱਚ ਵਾਧਾ ਕੀਤਾ, ਸਗੋਂ ਬੂੜੀਵਾੜਾ ਪਿੰਡ ਦੇ ਮੰਗੀਲਾਲ ਪਰਾਂਗੀ ਦਾ ਕਹਿਣਾ ਹੈ ਕਿ ਉਨ੍ਹਾਂ ਵਰਗੇ
ਕਿਸਾਨ ਹੁਣ ਅਰਿੰਡ ਛੱਡ ਕੇ ਬਾਗਬਾਨੀ ਵੱਲ ਵਧ ਰਹੇ ਹਨ। ਤ੍ਰਿਪੁਰਾ ਦੇ ਦਾਸ਼ੀ ਰਿਆਂਗ ਅਤੇ ਬਿਮਨ ਰਿਆਂਗ ਵਰਗੇ ਕਿਸਾਨ ਆਪਣੀ
ਬੰਜਰ ਜ਼ਮੀਨ ਨੂੰ ਮੁੜ ਉਪਜਾਊ ਬਣਾ ਰਹੇ ਹਨ ਅਤੇ ਯੋਜਨਾ ਦੀ ਮਦਦ ਨਾਲ ਅਨਾਨਾਸ ਦੀ ਬਾਗਬਾਨੀ ਕਰਕੇ ਚੰਗੀ ਆਮਦਨ ਕਮਾ
ਰਹੇ ਹਨ।
ਇਸ ਸਮੁੱਚੀ ਕ੍ਰਾਂਤੀ ਨੂੰ ਜਨਤਾ ਤੱਕ ਪਹੁੰਚਾਉਣ ਅਤੇ ਇਸ ਨੂੰ ਇੱਕ ਜਨ ਅੰਦੋਲਨ ਬਣਾਉਣ ਲਈ, ਅਸੀਂ 'ਵਾਟਰਸ਼ੈੱਡ ਯਾਤਰਾ' ਵੀ ਕੱਢੀ।
ਇਸ ਯਾਤਰਾ ਰਾਹੀਂ, ਅਸੀਂ ਦੇਸ਼ ਭਰ ਵਿੱਚ ਪਾਣੀ ਦੀ ਸੰਭਾਲ ਅਤੇ ਭੂਮੀ ਸੰਭਾਲ ਲਈ ਇੱਕ ਲੋਕ ਜਾਗਰੂਕਤਾ ਮੁਹਿੰਮ ਸ਼ੁਰੂ ਕੀਤੀ। ਅਸੀਂ

ਇਸ ਯੋਜਨਾ ਵਿੱਚ ਤਕਨਾਲੋਜੀ ਦੀ ਪੂਰੀ ਵਰਤੋਂ ਵੀ ਕੀਤੀ ਹੈ। 'ਭੁਵਨ ਜੀਓਪੋਰਟਲ (ਸ੍ਰਿਸ਼ਟੀ)' ਅਤੇ 'ਦ੍ਰਿਸ਼ਟੀ' ਮੋਬਾਈਲ ਐਪ ਵਰਗੇ
ਡਿਜੀਟਲ ਸਾਧਨਾਂ ਨਾਲ ਯੋਜਨਾਵਾਂ ਦੀ ਪ੍ਰਗਤੀ ਦੀ ਸਟੀਕ ਨਿਗਰਾਨੀ ਕੀਤੀ ਜਾ ਰਹੀ ਹੈ। ਕਿਸਾਨਾਂ ਦੀ ਕਰੜੀ ਮਿਹਨਤ ਅਤੇ
ਸਾਡੀਆਂ ਯੋਜਨਾਵਾਂ ਸਦਕਾ ਦੇਸ਼ ਭਰ ਵਿੱਚ ਫਸਲੀ ਰਕਬਾ ਵਧਿਆ ਹੈ। ਸੈਟੇਲਾਈਟ ਡੇਟਾ ਦਰਸਾਉਂਦਾ ਹੈ ਕਿ ਫਸਲੀ ਰਕਬੇ ਵਿੱਚ
ਲਗਭਗ 10 ਲੱਖ ਹੈਕਟੇਅਰ (5% ਵਾਧਾ) ਦਾ ਵਾਧਾ ਹੋਇਆ ਹੈ ਅਤੇ ਪਾਣੀ ਦੇ ਸਰੋਤਾਂ ਦੇ ਰਕਬੇ ਵਿੱਚ 1.5 ਲੱਖ ਹੈਕਟੇਅਰ (16%
ਵਾਧਾ) ਦਾ ਵਾਧਾ ਹੋਇਆ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ 8.4 ਲੱਖ ਹੈਕਟੇਅਰ ਤੋਂ ਵੱਧ ਬੰਜਰ ਜ਼ਮੀਨ ਮੁੜ ਖੇਤੀਯੋਗ ਬਣ ਗਈ ਹੈ।
ਅੱਜ, ਪ੍ਰਧਾਨ ਮੰਤਰੀ ਮੋਦੀ ਦੀ ਯੋਗ ਅਗਵਾਈ ਹੇਠ ਅੰਮ੍ਰਿਤਕਾਲ ਵਿੱਚ ਅਸੀਂ ਸਾਰੇ ਭੂਮੀ ਸੰਭਾਲ ਦੀ ਇੱਕ ਨਵੀਂ ਗਾਥਾ ਲਿਖ ਰਹੇ ਹਾਂ।
ਇਹ ਸਿਰਫ਼ ਅੰਕੜੇ ਨਹੀਂ ਹਨ, ਇਹ ਸਾਡੇ ਕਿਸਾਨਾਂ ਦੀ ਕਰੜੀ ਮਿਹਨਤ ਅਤੇ ਉਨ੍ਹਾਂ ਦੇ ਬਿਹਤਰ ਭਵਿੱਖ ਦੀ ਇੱਕ ਜਿਉਂਦੀ-ਜਾਗਦੀ
ਕਹਾਣੀ ਹੈ। ਜਦੋਂ ਅਸੀਂ ਪਾਣੀ ਅਤੇ ਮਿੱਟੀ ਬਚਾਵਾਂਗੇ, ਤਾਂ ਹੀ ਅਸੀਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਦਾ ਭਵਿੱਖ ਸੁਰੱਖਿਅਤ ਕਰ
ਸਕਾਂਗੇ। ਆਓ ਆਪਾਂ ਮਿਲ ਕੇ ਇਸ ਸੰਕਲਪ ਨੂੰ ਪੂਰਾ ਕਰੀਏ ਅਤੇ ਕਿਸਾਨਾਂ ਨੂੰ ਖੁਸ਼ਹਾਲ ਅਤੇ ਭਾਰਤ ਨੂੰ ਵਿਕਸਿਤ ਬਣਾਈਏ।
ਪ੍ਰਧਾਨ ਮੰਤਰੀ ਮੋਦੀ ਦਾ ਮੰਨਣਾ ਹੈ ਕਿ ਇਹ ਮੁਹਿੰਮ ਸਿਰਫ਼ ਸਰਕਾਰ ਦੀ ਨਹੀਂ, ਸਗੋਂ ਸਮਾਜ ਦੀ ਭਾਗੀਦਾਰੀ ਨਾਲ ਹੀ ਸਫਲ ਹੋਵੇਗੀ।
ਇਸੇ ਸੋਚ ਤਹਿਤ, ਇਸ ਯੋਜਨਾ ਨੂੰ 'ਵਾਟਰਸ਼ੈੱਡ ਯਾਤਰਾ' ਵਰਗੀਆਂ ਪਹਿਲਕਦਮੀਆਂ ਰਾਹੀਂ ਲੋਕਾਂ ਤੱਕ ਪਹੁੰਚਾਇਆ ਗਿਆ ਹੈ ਅਤੇ
ਇਹ ਇੱਕ ਜਨ ਅੰਦੋਲਨ ਬਣ ਗਿਆ ਹੈ। ਇਹ ਭਾਰਤੀ ਕਿਸਾਨਾਂ ਦੀ ਕਰੜੀ ਮਿਹਨਤ ਅਤੇ ਬਦਲਦੇ ਭਵਿੱਖ ਦੀ ਕਹਾਣੀ ਹੈ। ਜਦੋਂ ਪਾਣੀ
ਅਤੇ ਮਿੱਟੀ ਸੁਰੱਖਿਅਤ ਹੋਣਗੇ, ਉਦੋਂ ਹੀ ਭਾਰਤ ਸੁਰੱਖਿਅਤ ਰਹੇਗਾ। 2047 ਤੱਕ ਵਿਕਸਿਤ ਭਾਰਤ ਦਾ ਸੁਪਨਾ ਤਾਂ ਹੀ ਪੂਰਾ ਹੋਵੇਗਾ,
ਜਦੋਂ ਪਿੰਡਾਂ ਦੀ ਜ਼ਮੀਨ ਖੁਸ਼ਹਾਲ ਹੋਵੇਗੀ ਅਤੇ ਕਿਸਾਨ ਖੁਸ਼ਹਾਲ ਹੋਣਗੇ। ਆਓ, ਆਪਾਂ ਮਿਲ ਕੇ ਪਾਣੀ ਅਤੇ ਮਿੱਟੀ ਦੀ ਰਾਖੀ ਦੇ ਸੰਕਲਪ
ਨੂੰ ਅੱਗੇ ਵਧਾਈਏ।

Leave a Reply

Your email address will not be published.


*


hi88 new88 789bet 777PUB Даркнет alibaba66 XM XMtrading XM ログイン XMトレーディング XMTrading ログイン XM trading XM trade エックスエムトレーディング XM login XM fx XM forex XMトレーディング ログイン エックスエムログイン XM トレード エックスエム XM とは XMtrading とは XM fx ログイン XMTradingjapan https://xmtradingjapan.com/ XM https://xmtradingjapan.com/ XMtrading https://xmtradingjapan.com/ えっくすえむ XMTradingjapan 1xbet 1xbet plinko Tigrinho Interwin